11 ਸਾਲ ਬਾਅਦ ਦੇਖਣ ਨੂੰ ਮਿਲਿਆ ਇਹ ਨਜ਼ਾਰਾ, ਇਸ ਖਾਸ ਰਿਕਾਰਡ ਦੀ ਹੋਈ ਬਰਾਬਰੀ

ਨਾਗਪੁਰ- ਭਾਰਤੀ ਟੀਮ ਅਤੇ ਦੱਖਣੀ ਅਫਰੀਕੀ ਟੀਮ 'ਚ ਜਾਰੀ ਤੀਜੇ ਟੈਸਟ ਮੈਚ ਦੇ ਦੂਜੇ ਦਿਨ ਇਕ ਖਾਸ ਰਿਕਾਰਡ ਦੀ ਬਰਾਬਰੀ ਹੋ ਗਈ। ਇਸ ਪਿੱਚ ਨੇ ਉਸ ਨਜਾਰੇ ਨੂੰ ਜਨਮ ਦਿੱਤਾ, ਜੋ ਅੱਜ ਤੋਂ 11 ਸਾਲ ਪਹਿਲਾਂ ਦੇਖਣ ਨੂੰ ਮਿਲਿਆ ਸੀ। ਇਸ ਦਾ ਕਰੈਡਿਟ ਕਾਫੀ ਹੱਦ ਤਕ ਦੋਵੇਂ ਟੀਮਾਂ ਦੇ ਸਪਿਨਰਾਂ ਨੂੰ ਜਾਂਦਾ ਹੈ।

ਇਹ ਹੈ ਭਾਰਤ ਦੇ ਇਕ ਦਿਨ 'ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਦਾ ਰਿਕਾਰਡ। ਨਾਗਪੁਰ ਟੈਸਟ ਦੇ ਦੂਜੇ ਦਿਨ ਕੁੱਲ 20 ਵਿਕਟ ਡਿੱਗੇ। ਇਸ 'ਚ 10 ਵਿਕਟਾਂ ਭਾਰਤ ਦੀਆਂ ਰਹੀਆਂ ਅਤੇ 10 ਵਿਕਟਾਂ ਦੱਖਣੀ ਅਫਰੀਕੀ ਟੀਮ ਦੀਆਂ। ਇਸ ਤੋਂ ਪਹਿਲਾਂ ਇਹ ਨਜ਼ਾਰਾ 2004 'ਚ ਹੀ ਦੇਖਣ ਨੂੰ ਮਿਲਿਆ ਸੀ, ਜਦੋਂ ਭਾਰਤੀ ਟੀਮ ਦਾ ਮੁਕਾਬਲਾ ਆਸਟ੍ਰੇਲੀਆਈ ਟੀਮ ਨਾਲ ਹੋਇਆ ਸੀ। ਮੁੰਬਈ 'ਚ ਹੋਏ ਉਸ ਮੈਚ 'ਚ ਵੀ ਇਕ ਦਿਨ (ਤੀਜੇ ਦਿਨ) 'ਚ 20 ਵਿਕਟਾਂ ਡਿੱਗਣ ਦਾ ਰਿਕਾਰਡ ਬਣਿਆ ਸੀ ਅਤੇ ਅੱਜ ਉਸ ਰਿਕਾਰਡ ਦੀ ਬਰਾਬਰੀ ਹੋ ਗਈ। ਨਾਗਪੁਰ ਟੈਸਟ ਦੇ ਦੂਜੇ ਦਿਨ ਇਸ ਰਿਕਾਰਡ ਦੀ ਬਰਾਬਰੀ ਦਾ ਕਰੈਡਿਟ ਦੋਵੇਂ ਟੀਮਾਂ ਦੇ ਸਪਿਨਰਾਂ ਨੂੰ ਜਾਂਦਾ ਹੈ। ਦੂਜੇ ਦਿਨ 20 'ਚੋਂ 17 ਵਿਕਟਾਂ ਸਪਿਨਰਾਂ ਨੇ ਝਟਕੀਆਂ। ਟੈਸਟ ਕ੍ਰਿਕਟ 'ਚ 18ਵੀਂ ਵਾਰ ਇਕ ਦਿਨ 'ਚ 20 ਵਿਕਟਾਂ ਡਿੱਗਿਆਂ ਹਨ। ਵਿਸ਼ਵ ਕ੍ਰਿਕਟ 'ਚ ਟੈਸਟ 'ਚ ਇਕ ਦਿਨ 'ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਦਾ ਰਿਕਾਰਡ ਜੁਲਾਈ 1888 'ਚ ਬਣਿਆ ਸੀ, ਜਦੋਂ ਆਸਟ੍ਰੇਲੀਆ ਅਤੇ ਇੰਗਲੈਂਡ 'ਚ ਹੋਏ ਇਕ ਮੈਚ ਦੌਰਾਨ 27 ਵਿਕਟਾਂ ਡਿੱਗ ਗਈਆਂ ਸੀ।

Share on Google Plus

About tipspackages

This is a short description in the author block about the author. You edit it by entering text in the "Biographical Info" field in the user admin panel.

0 comments:

Post a Comment